Faith, Prayer, and Purpose
Pray With Us
Grow Together
Support Ministry
Prophet A.S Joel Ji
ਮੈਂ ਪ੍ਰੋਫੇਟ ਏ ਐਸ ਜੋਏਲ ਬਠਿੰਡਾ ਮੈਂ ਪ੍ਰਭੂ ਯਿਸੂ ਮਸੀਹ ਦਾ ਨਾਮ 1989 ਵਿੱਚ ਲਿਆ ਹੈ ਅਸੀਂ ਬਹੁਤ ਜ਼ਿਆਦਾ ਗਰੀਬ ਸੀ ਅਤੇ ਬਿਮਾਰੀਆਂ ਨਾਲ ਘਿਰੇ ਹੋਏ ਸੀ ਸਾਡੇ ਘਰੇ ਕੋਈ ਸ਼ਾਂਤੀ ਪਿਆਰ ਨਹੀਂ ਸੀ ਅਸੀਂ ਬਹੁਤ ਜ਼ਿਆਦਾ ਦੁੱਖੀ ਸੀ ਇੱਕ ਦਿਨ ਮੈਂ ਅਪਣੇ ਭੁਆ ਜੀ ਲੜਕੇ ਦੇ ਵਿਆਹ ਤੇ ਗਿਆ ਉਥੇ ਮੈਨੂੰ ਪਾਸਟਰ ਮਿਲਿਆ ਜਿਹਨਾਂ ਨੇ ਪ੍ਰਭੂ ਯਿਸੂ ਮਸੀਹ ਦਾ ਵਚਨ ਮੈਨੂੰ ਸੁਨਾਇਆ ਅਤੇ ਮੈਨੂੰ ਨਾਮ ਲੈਣ ਲਈ ਕਿਹਾ ਗਿਆ ਪਰ ਮੈਂ ਡਰਦਾ ਸੀ ਅਤੇ ਮੈ ਉਹਨਾਂ ਨੂੰ ਆਖਿਆ ਮੈਂ ਇਹ ਨਾਮ ਨਹੀਂ ਲੈਣਾ ਕਿਉਂਕਿ ਜਿਹਨਾਂ ਅਸੀਂ ਮੰਨਦੇ ਹਾਂ ਉਹ ਸਾਨੂੰ ਗਰੀਬ ਕਰ ਦੇਣਗੇ ਪਰ ਉਸ ਪਾਸਟਰ ਨੇ ਮੈਨੂੰ ਆਖਿਆ ਹੁਣ ਜਿਹੜੇ ਹਾਲਾਤ ਤੁਹਾਡੇ ਹਨ ਇਸ ਤੋਂ ਵੱਧ ਹੋਰ ਕੀ ਗਰੀਬੀ ਆਵੇਗੀ ਮੈਂ ਸੌਚਾ ਵਿੱਚ ਪੈ ਗਿਆ ਅਤੇ ਮੈਂ ਯਿਸੂ ਦਾ ਨਾਮ ਲੈਂ ਲਿਆ ਅਤੇ ਉਸੇ ਸਾਲ ਸਾਡੀ ਕਮਾਈ ਵਿੱਚ ਵਾਧਾ ਹੋਇਆ ਪਰ ਪ੍ਰਮੇਸ਼ਵਰ ਮੈਥੋ ਸੇਵਾ ਲੈਣਾ ਚਾਹੁੰਦਾ ਸੀ ਮੈਂ ਸੇਵਾ ਨਹੀਂ ਮੰਨਦੇ ਹਾਂ ਉਹ ਸਾਨੂੰ ਗਰੀਬ ਕਰ ਦੇਣਗੇ ਪਰ ਉਸ ਪਾਸਟਰ ਨੇ ਮੈਨੂੰ ਆਖਿਆ ਪਰ ਜਿਹੜੇ ਹਾਲਾਤ ਤੁਹਾਡੇ ਹੁਣ ਹਨ ਇਸ ਤੋਂ ਵੱਧ ਹੋਰ ਕੀ ਗਰੀਬੀ ਆਵੇਗੀ ਮੈਂ ਸੌਚਾ ਵਿੱਚ ਪੈ ਗਿਆ ਅਤੇ ਮੈਂ ਯਿਸੂ ਦਾ ਨਾਮ ਲੈਂ ਲਿਆ ਉਸੇ ਸਾਲ ਸਾਡੀ ਕਮਾਈ ਵਧਣੀ ਸ਼ੁਰੂ ਹੋ ਗਈ ਪਰ ਪ੍ਰਮੇਸ਼ਵਰ ਮੈਥੋ ਸੇਵਾ ਲੈਣਾ ਚਾਹੁੰਦਾ ਸੀ ਮੈਂ ਸੇਵਾ ਨਹੀਂ ਕਰਨਾ ਚਾਹੁੰਦਾ ਸੀ ਪਰ ਮੈਂ ਚਾਹੁੰਦਾ ਸੀ ਕਿ ਮੈਂ ਬਹੁਤ ਵੱਡਾ ਅਮੀਰ ਆਦਮੀ ਬਨਾ ਹੋਲੀ ਹੋਲੀ ਮੇਰੇ ਕੰਮ ਰੁਕਨੇ ਸ਼ੁਰੂ ਹੋ ਗਏ ਅਤੇ ਮੇਰੇ ਉੱਤੇ ਕਰਜ਼ਾ ਚੜ੍ਹ ਗਿਆ ਅਤੇ ਲੋਕ ਮੈਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਨ ਲੱਗੇ ਇੱਕ ਦਿਨ ਫੈਸਲਾ ਕੀਤਾ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਗਾ ਪਰ ਉਸੇ ਰਾਤ 12:05 ਮਿੰਟ ਤੇ ਮੈਨੂੰ ਇੱਕ ਆਵਾਜ਼ ਆਈ ਅਤੇ ਮੈਨੂੰ ਹਲੂਣਾ ਕੇ ਕਿਹਾ ਉਠ ਪ੍ਰਾਰਥਨਾ ਕਰ ਮੈਂ ਤੈਥੋਂ ਅਪਣਾ ਕੰਮ ਲੈਣਾ ਹੈ ਜਦੋਂ ਮੈਂ ਅਪਣੀਆਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਇੱਕ ਚਿੱਟੇ ਕੱਪੜਿਆਂ ਵਾਲਾ ਇੱਕ ਆਦਮੀ ਦਿਖਿਆ ਜਿਸ ਦਾ ਮੂੰਹ ਦੁਸਰੇ ਪਾਸੇ ਸੀ ਪਰ ਮੈਂ ਬਹੁਤ ਡਰ ਗਿਆ ਸੀ ਮੈਂ ਫਿਰ ਸੌ ਗਿਆ ਕਰੀਬ 10 ਮਿੰਟ ਬਾਅਦ ਫਿਰ ਉਹੀ ਆਵਾਜ਼ ਵੱਜੀ ਅਤੇ ਮੈਨੂੰ ਹਲੂਣਿਆ ਗਿਆ ਮੈਂ ਡਰਦੇ ਹੋਏ ਦੱਸ ਮਿੰਟ ਪ੍ਰਾਰਥਨਾ ਕੀਤੀ ਤੇ ਸੌ ਗਿਆ ਦੁਸਰੇ ਦਿਨ ਮੈਂ ਅਪਣੇ ਘਰ ਵਿੱਚ ਸੀ ਅਤੇ ਦੁਪਹਿਰ ਦਾ ਸਮਾਂ ਸੀ ਮੇਰੇ ਘਰ ਚਾਰ ਜਾਣੇ ਇੱਕ ਪਾਗ਼ਲ ਆਦਮੀ ਨੂੰ ਦੇ ਕੇ ਆਏ ਜਿਸ ਨੂੰ ਰਸਿਆ ਨਾਲ ਬੰਨੀਆਂ ਹੋਈਆਂ ਸੀ ਅਤੇ ਮੈ ਉਦੋ ਪਾਸਟਰ ਨਹੀਂ ਸੀ ਪਰ ਮੈਨੂੰ ਉਹ ਕਹਿਣ ਲੱਗੇ ਤੁਸੀਂ ਬੰਦੇ ਤੇ ਪ੍ਰਾਰਥਨਾ ਕਰੋ ਅਤੇ ਜਦੋਂ ਯਿਸੂ ਵਾਲੇ ਪ੍ਰਾਰਥਨਾ ਕਰਦੇ ਤਾਂ ਲੋਕ ਠੀਕ ਹੋ ਜਾਂਦੇ ਹਨ ਪਰ ਮੈਂ ਉਨ੍ਹਾਂ ਨੂੰ ਮਨਾਂ ਕਰ ਰਿਹਾ ਸੀ ਪਰ ਜਦੋਂ ਉਨ੍ਹਾਂ ਨੇ ਮੈਨੂੰ ਜ਼ਿਆਦਾ ਜ਼ੋਰ ਪਾਇਆ ਤਾਂ ਮੈਂ ਪ੍ਰਾਰਥਨਾ ਕਰ ਦਿੱਤੀ ਅਤੇ ਉਸੇ ਸਮੇਂ ਉਹ ਲੜਕਾ ਠੀਕ ਹੋ ਗਿਆ ਫਿਰ ਮੇਰੇ ਘਰੇ ਲੋਕ ਪ੍ਰਾਰਥਨਾ ਕਰਾਉਣ ਲਈ ਆਉਣ ਲੱਗ ਗਏ ਇਸੇ ਤਰ੍ਹਾਂ ਇੱਕ ਦਿਨ ਮੈਥੋ ਮਰੇ ਬੰਦੇ ਤੇ ਪ੍ਰਾਰਥਨਾ ਕਰਵਾਈ ਗਈ ਤ ਉਹ ਬੰਦਾ ਯਿਸੂ ਦੇ ਨਾਮ ਵਿੱਚ ਜੀਂਦਾ ਹੋ ਗਿਆ ਅਤੇ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਸੇਵਾ ਵਧਦੀ ਗਈ ਅੱਜ ਇਹ ਸੇਵਾ ਇੱਕ ਮਨਿਸਟ੍ਰੀਜ ਵਿੱਚ ਬਦਲ ਗਈ ਹੈ ਮੈ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ